ਵਪਾਰਕ ਡਰਾਈਵਰ
Parc national des Glaciers
ਗਲੇਸ਼ੀਅਰ ਨੈਸ਼ਨਲ ਪਾਰਕ ਵਿੱਚ ਰੌਜਰਸ ਪਾਸ ਉਚਾਈ ਵਾਲਾ ਪਹਾੜੀ ਪਾਸ ਹੈ ਜਿੱਥੇ ਅੱਤ ਦੀ ਸਰਦੀ ਪੈਂਦੀ ਹੈ । ਰੌਜਰਸ ਪਾਸ ਦੇ ਸਿਖ਼ਰ ਖ਼ੇਤਰ (ਸਮਿਟ) ਉੱਤੇ ਗਰਮੀਆਂ ਦੇ ਮਹੀਨਿਆਂ ਵਿੱਚ ਵੀ ਬਰਫ਼ਬਾਰੀ ਦੀ ਸੰਭਾਵਨਾ ਰਹਿੰਦੀ ਹੈ ।ਜੇਕਰ ਤੁਸੀਂ ਇਸ ਚੁਣੌਤੀਪੂਰਨ ਮਾਰਗ 'ਤੇ ਵਪਾਰਕ ਵਾਹਨ ਚਲਾ ਰਹੇ ਹੋ ਤਾਂ ਸੁਰੱਖਿਆ ਨਿਯਮਾਂ ਅਤੇ ਵਿਚਾਰਾਂ ਦੇ ਬਾਰੇ ਜਾਗਰੂਕ ਹੋਣਾ ਤੁਹਾਡੀ ਜ਼ਿੰਮੇਵਾਰੀ ਹੈ।ਇਸ ਪੰਨੇ 'ਤੇ:
ਸਭ ਤੋਂ ਵੱਧ ਮਹੱਤਵਪੂਰਨ
ਗਲੇਸ਼ੀਅਰ ਨੈਸ਼ਨਲ ਪਾਰਕ ਦੇ ਰੌਜਰਸ ਪਾਸ ਸਿਖਰ (ਸਮਿਟ) ਖੇਤਰ ਵਿੱਚ ਸੁਰੱਖਿਆ ਕਾਰਨਾਂ ਕਰਕੇ ਰੋਕਥਾਮ ਪਾਬੰਦੀਆਂ ਜ਼ਾਰੀ ਹਨ। ਨਵੰਬਰ ਤੋਂ ਮਈ ਦੇ ਵਿਚਕਾਰ, ਬਰਫ਼ ਦੇ ਅਚਨਚੇਤ ਖਿਸਕਣ (ਅਵਾਲਾਂਚ) ਦੇ ਖ਼ਤਰੇ ਕਾਰਣ, ਇਸ ਖੇਤਰ ਵਿੱਚ ਪਾਰਕਿੰਗ ਤੇ ਸੁਰੱਖਿਅਤ ਰੁਕਣ (ਸਟੌਪਿੰਗ) ਦੀ ਜਗ੍ਹਾ ਕਾਫ਼ੀ ਘੱਟ ਹੈ । ਗਰਮੀਆਂ ਵਿੱਚ ਰੌਜਰਸ ਪਾਸ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਹੋਣ ਕਾਰਣ, ਇੱਥੇ ਯਾਤਰੀਆਂ ਦੇ ਘੁੰਮਣ ਤੇ ਦੈਨਿਕ ਵਰਤਣ ਵਾਲੀਆਂ ਥਾਵਾਂ ਉੱਤੇ ਵਾਹਨਾਂ ਤੇ ਪੈਦਲ ਯਾਤਰੀਆਂ ਦੀ ਭੀੜ ਆਮ ਪਾਈ ਜਾਂਦੀ ਹੈ । ਪੂਰੇ ਸਾਲ ਦੇ ਦੌਰਾਨ ਹੀ ਪਾਰਕਿੰਗ ਲਈ ਜਗ੍ਹਾ ਸੀਮਤ ਹੈ ।ਇੱਕ ਵਪਾਰਕ ਟਰੱਕ ਡਰਾਈਵਰ ਹੋਣ ਦੇ ਨਾਤੇ, ਇਹਨਾਂ ਪਾਬੰਦੀਆਂ ਨੂੰ ਸਮਝਣਾ ਤੁਹਾਡੇ ਲਈ ਮਹੱਤਵਪੂਰਨ ਹੈ । ਕਾਨੂੰਨੀ ਤੌਰ 'ਤੇ ਲੋੜੀਂਦਾ ਆਰਾਮ ਕਰਨ ਦੇ ਲਈ ਜਗ੍ਹਾ ਦੀ ਚੋਣ ਰੌਜਰਸ ਪਾਸ ਰਾਹੀਂ ਯਾਤਰਾ ਕਰਨ ਤੋਂ ਜਾਂ ਤਾਂ ਪਹਿਲਾਂ ਜਾਂ ਲੰਘਣ ਤੋਂ ਬਾਅਦ ਕੀਤੀ ਜਾਵੇ । ਵਪਾਰਿਕ ਟ੍ਰਾਂਸਪੋਰਟ ਟਰੱਕਾਂ ਨੂੰ ਰੌਜਰਸ ਪਾਸ ਵਾਸ਼ਰੂਮ ਬਿਲਡਿੰਗ ਅਤੇ ਸਿਖਰ (ਸਮਿਟ) 'ਤੇ ਹਾਈਵੇਅ ਸ਼ੋਲਡਰ ਦੇ ਨਿਰਧਾਰਿਤ ਸਥਾਨਾਂ ਉਤੇ ਚੇਨ ਉਤਾਰਨ ਲਈ 30 ਮਿੰਟਾਂ ਤੋਂ ਘੱਟ ਸਟੌਪ ਲੈਣ ਦੀ ਆਗਿਆ ਨੂੰ ਛੱਡ ਕੇ ਵਪਾਰਕ ਟਰਾਂਸਪੋਰਟ ਟਰੱਕਾਂ ਨੂੰ ਰੌਜਰਸ ਪਾਸ ਵਿੱਚ ਸਰ ਡੋਨਾਲਡ ਆਰਾਮ ਖੇਤਰ (7.8 ਕਿਲੋਮੀਟਰ ਪੱਛਮ) ਅਤੇ ਬੀਵਰ ਵੈਲੀ ਚੇਨ-ਅੱਪ ਖੇਤਰ (11 ਕਿਲੋਮੀਟਰ ਪੂਰਬ) ਦੇ ਵਿਚਕਾਰ ਰੁਕਣ ਦੀ ਆਗਿਆ ਨਹੀਂ ਹੈ। ਇਸ ਖੇਤਰ ਦਾ ਵੱਡਾ ਭਾਗ ਬਰਫ਼ ਦੇ ਪਹਾੜਾਂ ਤੋਂ ਅਚਨਚੇਤ ਖਿਸਕਣ (ਅਵਾਲਾਂਚ) ਦੇ ਖ਼ਤਰੇ ਕਾਰਣ ਪਹਿਲਾਂ ਤੋਂ ਹੀ ਨੋ- ਸਟੌਪਿੰਗ ਜ਼ੋਨ (ਜਿੱਥੇ ਰੁਕਣ ਦੀ ਮਨਾਹੀ ਹੋਵੇ) ਹੈ । ਵੱਧ ਜਾਣਕਾਰੀ ਲਈ ਹੇਠਾਂ ਨਕਸ਼ਾ ਦੇਖੋ। ਵਾਸ਼ਰੂਮ ਬਿਲਡਿੰਗ ਦੇ ਖੇਤਰ ਵਿੱਚ ਰੁਕਣ ਦੀ ਹਾਲਤ ਵਿੱਚ ਹੇਠ ਲਿਖੀਆਂ ਗੱਲਾਂ ਦਾ ਧਿਆਨ ਦਿੱਤਾ ਜਾਵੇ: ਰੌਜਰਸ ਪਾਸ ਵਿੱਚ ਸੁਰੱਖਿਆ ਅਤੇ ਉਚਿੱਤ ਟ੍ਰੈਫਿਕ ਪ੍ਰਬੰਧਨ ਦੇ ਲਈ ਰਾਤ ਨੂੰ (ਓਵਰਨਾਇਟ) ਪਾਰਕਿੰਗ ਜਾਂ ਵਾਹਨ ਵਿੱਚ ਸੌਣ ਦੀ ਮਨਾਹੀ ਹੈ । ਇਹ ਖੇਤਰ ਹਾਈਵੇਅ ਬੰਦ (ਕਲੋਜ਼ਰ) ਹੋਣ ਦੀ ਹਾਲਤ ਵਿੱਚ ਵਾਹਨਾਂ ਦੀ ਸੁਰੱਖਿਅਤ (ਸੇਫ਼) ਪਾਰਕਿੰਗ ਲਈ ਲੋੜੀਂਦਾ ਹੈ । ਬਰਫ਼ ਹਟਾਉਣ ਦਾ ਕਾਰਜ ਲਗਪਗ 24 ਘੰਟੇ ਜ਼ਾਰੀ ਰਹਿੰਦਾ ਹੈ । ਰਾਤ ਦੌਰਾਨ ਪਾਰਕਿੰਗ ਖੇਤਰ (ਲੌਟ) ਨੂੰ ਉਚੇਚਾ ਸਾਫ਼ ਰੱਖਿਆ ਜਾਂਦਾ ਹੈ ਤਾਂ ਜੋ ਹਾਈਵੇ ਬੰਦ ਹੋਣ ਦੀ ਸੂਰਤ ਵਿੱਚ ਟ੍ਰੈਫ਼ਿਕ ਪ੍ਰਬੰਧਨ ਲਈ ਲੋੜੀਂਦੀ ਜਗ੍ਹਾ ਮੌਜੂਦ ਰਹੇ । ਕੈਨੇਡਾ ਨੈਸ਼ਨਲ ਪਾਰਕਸ ਐਕਟ ਦੇ ਤਹਿਤ ਗ਼ੈਰ-ਕਾਨੂੰਨੀ ਪਾਰਕਿੰਗ ਜੁਰਮਾਨਾਯੋਗ ਅਪਰਾਧ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਭੁਗਤਣਾ ਪੈ ਸਕਦਾ ਹੈ । ਰੌਜਰਸ ਪਾਸ ਵਿਚਕਾਰੋਂ ਲੰਘਦੇ ਟ੍ਰਾਂਸ-ਕੈਨੇਡਾ ਹਾਈਵੇਅ ਉੱਤੇ ਗੁਜ਼ਰਨ ਵੇਲੇ ਵਾਹਨ ਚਾਲਕਾਂ ਨੂੰ ਬਰਫ਼ ਦੇ ਅਚਨਚੇਤ ਖਿਸਕਣ (ਅਵਾਲਾਂਚ) ਤੋਂ ਸੁਰੱਖਿਅਤ ਰੱਖਣ ਦੇ ਲਈ ਪੰਜ ਕੰਕਰੀਟ ਅਵਾਲਾਂਚ ਸ਼ੈਡਾਂ ਬਣਾਈਆਂ ਗਈਆਂ ਹਨ । 4.3 ਮੀਟਰ (14.1 ਫੁੱਟ) ਤੋਂ ਵੱਧ ਉੱਚਾਈ (ਹਾਇਟ) ਵਾਲੇ ਵਪਾਰਕ ਵਾਹਨ ਅਜਿਹੀ ਬਣਤਰ ਵਾਲੇ ਢਾਂਚਿਆਂ ਹੇਠੋਂ ਸੁਰੱਖਿਅਤ ਤਰੀਕੇ ਨਾਲ ਨਹੀਂ ਲੰਘ ਸਕਦੇ । ਪੂਰੇ ਪ੍ਰੋਵਿੰਸ ਵਿਚ ਭਾਰ (ਲੋਡ) ਉੱਤੇ ਜ਼ਾਰੀ ਪਾਬੰਦੀਆਂ ਬਾਰੇ ਹੋਰ ਜਾਨਣ ਲਈ BC Height Clearance Tool ਉੱਤੇ ਦਿੱਤੀ ਜਾਣਕਾਰੀ ਪੜ੍ਹੋ । ਜਿਹਨਾਂ ਖੇਤਰਾਂ ਵਿੱਚ ਸੁਰੱਖਿਅਤ ਰੁਕਣ ਦਾ ਪ੍ਰਬੰਧ ਹੈ, ਅਜਿਹੇ ਖੇਤਰ ਸੀਮਤ ਹਨ । ਬਰਫ਼ ਦੇ ਪਹਾੜਾਂ ਤੋਂ ਖਿਸਕਣ (ਅਵਾਲਾਂਚ) ਤੋਂ ਉਤਪੰਨ ਖ਼ਤਰਿਆਂ ਤੋਂ ਪ੍ਰਭਾਵਿਤ ਖੇਤਰ ਜਿੱਥੇ ਰੁਕਣ ਦੀ ਮਨਾਹੀ ਹੈ (ਅਵਾਲਾਂਚ ਨੋ ਸਟੌਪਿੰਗ ਜ਼ੋਨ) ਦੇ ਸੰਬੰਧ ਵਿੱਚ ਜਾਗਰੂਕ ਰਹੋ ਅਤੇ ਸਮਾਂ ਰਹਿੰਦਿਆਂ ਯੋਜਨਾ ਬਣਾਓ। ਜੇਕਰ ਤੁਹਾਨੂੰ ਕਿਸੇ ਸੰਕਟ (ਐਮਰਜੇਂਸੀ) ਕਾਰਣ ਬਰਫ਼ ਦੇ ਪਹਾੜਾਂ ਤੋਂ ਖਿਸਕਣ (ਅਵਾਲਾਂਚ) ਤੋਂ ਉਤਪੰਨ ਖ਼ਤਰਿਆਂ ਤੋਂ ਪ੍ਰਭਾਵਿਤ ਖੇਤਰ ਵਿੱਚ ਰੁਕਣਾ ਪੈ ਰਿਹਾ ਹੈ ਤਾਂ ਆਪਣੇ ਵਾਹਨ ਵਿੱਚ ਰਹੋ । ਜੇ ਮਦਦ ਦੀ ਲੋੜ ਪਵੇ ਤਾਂ ਪਾਰਕਸ ਕੈਨੇਡਾ ਡਿਸਪੈਚ ਨੂੰ 1-877-852-3100 'ਤੇ ਸੰਪਰਕ ਕਰੋ । ਪਹਾੜਾਂ ਵਿੱਚ ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਹਾਲਾਤ ਵਿਗੜਨ ਦੌਰਾਨ ਆਪਣੀ ਗਤੀ (ਸਪੀਡ) ਘਟਾਓ ਅਤੇ ਦੂਜੇ ਵਾਹਨਾਂ ਤੋਂ ਦੂਰੀ (ਫੋਲੋਵਿੰਗ ਡਿਸਟੈਂਸ) ਵਧਾਓ । ਵਪਾਰਕ ਵਾਹਨਾਂ ਅਤੇ ਚੇਨਾਂ ਦੇ ਸੰਬੰਧਿਤ ਨਿਯਮਾਂ ਨੂੰ ਜਾਣੋ ।ਰੌਜਰਸ ਪਾਸ ਦੇ ਰਾਹੀਂ ਯਾਤਰਾ ਕਰਨਾ
ਜਿਹੜੇ ਖੇਤਰਾਂ ਵਿੱਚ ਰੁਕਣ ਦੀ ਮਨਾਹੀ ਹੈ
ਜਿਹਨਾਂ ਖੇਤਰਾਂ ਵਿੱਚ ਰੁਕਣ ਦਾ ਸੁਝਾਅ ਦਿੱਤਾ ਜਾਂਦਾ ਹੈ
ਰੌਜਰਸ ਪਾਸ ਦੇ ਪੱਛਮ ਵਿੱਚ
ਰੌਜਰਸ ਪਾਸ ਦੇ ਪੂਰਬ ਵਿੱਚ
ਉੱਚਾਈ (ਹਾਇਟ) ਅਤੇ ਸੀਮਾ ਤੋਂ ਵੱਧ (ਓਵਰਸਾਈਜ਼ਡ) ਭਾਰ (ਲੋਡ) ਉੱਤੇ ਪਾਬੰਦੀਆਂ
ਸਰਦੀਆਂ ਵਿੱਚ ਡਰਾਈਵਿੰਗ ਸੁਰੱਖਿਆ
ਰੌਜਰਸ ਪਾਸ ਵਿੱਚ ਸਰਦੀਆਂ ਵਿੱਚ ਗੱਡੀ ਚਲਾਉਣ ਦੀ ਸੁਰੱਖਿਆ ਬਾਰੇ ਅਧਿੱਕ ਜਾਣਕਾਰੀ
- Date de modification :